ਕਾਵਾਂ ਵੇ ਸੁਣ ਕਾਵਾਂ ਕਿੱਥੇ ਮਲਿਆ ਸੱਜਣਾ ਥਾਵਾਂ
ਉਹ ਘਰ ਉਜੜ ਜਾਂਦੇ ਅੜਿਆ ਜਿਥੇ ਹੋਣ ਨਾ ਮਾਵਾਂ
ਕਾਵਾਂ ਵੇ ਸੁਣ ਕਾਵਾਂ
ਸੋਏ ਨੀ ਆਖੋ ਸੋਏ
ਸੋਏ ਨੀ ਆਖੋ ਸੋਏ
ਪੁੱਤ ਜਿੰਨਾ ਦੇ ਤੁੱਰ ਗਏ ਜਹਾਨੋ ਦੁੱਧ ਰੱਖ ਕੇ ਸਿਰਾਣੇ ਮਾਪੇ ਰੋਏ
ਨੀ ਆਖੋ ਸੋਏ
ਸੋਏ ਨੀ ਆਖੋ ਸੋਏ
ਮਾਏ ਨੀ ਸੁਨ ਮਾਏ
ਮਾਏ ਨੀ ਸੁਨ ਮਾਏ
ਧੰਨ ਹੁੰਦੀਆਂ ਉਹ ਭੈਣਾਂ ਨੀ ਜਿੰਨਾ ਗੋਦੀ ਵੀਰ ਖਿਡਾਏ
ਨੀ ਸੁਨ ਮਾਏ
ਮਾਏ ਨੀ ਸੁਨ ਮਾਏ
ਪੀਤਾ ਨੀ ਸੁਨ ਪੀਤਾ
ਪੀਤਾ ਨੀ ਆਖੋ ਪੀਤਾ
ਚੁੱਲਿਆਂ ਦੇ ਵਿੱਚ ਅੱਗ ਮੁਕ ਗਯੀ ਮਾਂ ਨੇ ਧੀ ਨੂੰ ਵਿਦਾ ਜਦ ਕੀਤਾ
ਨੀ ਸੁਨ ਪੀਤਾ
ਪੀਤਾ ਨੀ ਆਖੋ ਪੀਤਾ
ਜਾਂਦਾ ਨੀ ਉਹ ਜਾਂਦਾ
ਜਾਂਦਾ ਨੀ ਉਹ ਜਾਂਦਾ
ਜਿਸ ਘਰ ਮਾਂ ਨਾ ਹੋਵੇ ਰੱਬ ਰੁਸ ਕੇ ਅਗਾ ਲੰਘ ਜਾਂਦਾ
ਨੀ ਸੁਣ ਜਾਂਦਾ
ਜਾਂਦਾ ਨੀ ਸੁਣ ਜਾਂਦਾ